ਘਰ 'ਚ ਅਸੀਂ ਦੇਖਦੇ ਹਾਂ ਕਿ ਕੁਝ ਚੀਜ਼ਾਂ ਪਈਆਂ ਰਹਿਣ ਨਾਲ ਖਰਾਬ ਹੋ ਜਾਂਦੀਆਂ ਹਨ। ਇਸ ਤਰ੍ਹਾਂ ਹਰੇ ਮਟਰ ਵੀ ਖਰਾਬ ਹੋ ਜਾਂਦੇ ਹਨ। ਪਰ ਇਨ੍ਹਾਂ ਨੂੰ ਸਹੀ ਤਰੀਕੇ ਨਾਲ ਸਟੋਰ ਨਾ ਕਰਨ ਨਾਲ ਇਹ ਖਰਾਬ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਟਿੱਪਸ ਦਸਾਂਗੇ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਨ੍ਹਾਂ ਨੂੰ ਜ਼ਿਆਦਾ ਦਿਨਾਂ ਤੱਕ ਤਾਜ਼ਾ ਰੱਖ ਸਕਦੇ ਹੋ।
1. ਹਰੇ ਮਟਰ ਨੂੰ ਪਲਾਸਟਿਕ ਦੇ ਬੈਗ ਜਾਂ ਥੈਲੀ 'ਚ ਬੰਨ੍ਹ ਕੇ ਰੱਖਣ ਨਾਲ ਇਹ ਜ਼ਿਆਦਾ ਦਿਨਾਂ ਤੱਕ ਤਾਜ਼ਾ ਰਹਿੰਦੇ ਹਨ।
2. ਜੇਕਰ ਮਟਰ ਨੂੰ ਕਾਫੀ ਦਿਨ ਤੱਕ ਇਸ ਤਰ੍ਹਾਂ ਰੱਖਣਾ ਚਾਹੁੰਦੇ ਹੋ ਤਾਂ ਉਨ੍ਹਾਂ ਨੂੰ ਉਬਲਦੇ ਹੋਏ ਪਾਣੀ 'ਚ ਪੰਜ ਮਿੰਟ ਤੱਕ ਉਬਾਲੋ ਅਤੇ ਫਿਰ ਛੋਟੇ-ਛੋਟੈ ਪੈਕਟਾਂ 'ਚ ਭਰ ਕੇ ਰੱਖ ਦਿਓ।
3. ਮਟਰ ਹਮੇਸ਼ਾ ਨਰਮ ਅਤੇ ਵਧੀਆ ਕੁਆਲਿਟੀ ਦੇ ਹੀ ਖਰੀਦੋ।
4. ਮਟਰ ਦੀ ਫਲੀਆਂ ਨੂੰ ਛਿੱਲਣ ਤੋਂ ਬਾਅਦ ਖਰਾਬ ਦਾਣੇ ਹਟਾ ਦਿਓ। ਮਟਰ ਦੇ ਦਾਣਿਆਂ ਨੂੰ ਪਾਣੀ ਨਾਲ ਚੰਗੀ ਤਰ੍ਹਾਂ ਧੋ ਲਓ ਅਤੇ ਫਾਲਤੂ ਪਾਣੀ ਨੂੰ ਸੁੱਟ ਦਿਓ। ਫਿਰ ਇਨ੍ਹਾਂ ਨੂੰ ਛਾਣਨੀ 'ਚ ਰੱਖ ਕੇ ਪੂਰੀ ਤਰ੍ਹਾਂ ਪਾਣੀ ਨਿਚੋੜ ਲਓ ਅਤੇ ਫਿਰ ਇਨ੍ਹਾਂ ਫਰਿੱਜ਼ 'ਚ ਰੱਖ ਦਿਓ।
5. ਮਟਰ ਦੇ ਦਾਣਿਆਂ ਨੂੰ ਸਟੋਰ ਕਰਨ ਦੇ ਲਈ ਪਾਣÎੀ ਉਬਾਲੋ। ਉਬਾਲਣ ਤੋਂ ਬਾਅਦ ਇਸ 'ਚ ਨਮਕ ਅਤੇ ਖੰਡ ਪਾ ਦਿਓ। ਉਬਲਣ ਤੋਂ ਬਾਅਦ ਗੈਸ ਬੰਦ ਕਰ ਦਿਓ। ਠੰਡਾ ਹੋਣ ਤੋਂ ਬਾਅਦ ਇਸ ਨੂੰ ਲਿਫਾਫੇ 'ਚ ਭਰ ਕੇ ਰੱਖ ਲਓ। ਮਟਰ ਲੰਬੇ ਸਮੇਂ ਤੱਕ ਤਾਜ਼ਾ ਰਹਿਣਗੇ ਅਤੇ ਮੁਲਾਇਮ ਵੀ।
ਫੈਸ਼ਨ ਹੈ ਪਾਰਦਰਸ਼ੀ ਲਿਪਸਟਿੱਕ ਦਾ
NEXT STORY